ਸੀਸ ਨਿਵਦੇ ਫ਼ਰੀਦ, ਨਾਨਕ, ਤੇ ਬੁੱਲ੍ਹੇ ਦੇ ਚਮਨ ਤੇ sees nivde farid, nanak, te bulleh de chaman te Many pay obeisance to the garden of Farid, Nanak, and Bulleh
ਮਹਿਕਦੇ ਫੁੱਲ ਨੇ ਵੀਰ, ਅੰਮ੍ਰਿਤਾ, ਚਾਤ੍ਰਿਕ ਦੇ ਅੱਜ ਵੀ mehkde phull ne vir, amrita, chatrik de ajj vi Blooms of Vir, Amrita, and Chatrik fragrance the orchard even today
ਲੰਘਦੇ ਵਪਾਰੀ ਛੱਡ ਗਏ ਖੁਸ਼ਬੂ ਆਪਣੀ langhde vapaari chhadd gaye khushbu aapni Merchants passing by left their own scent
ਹਮਲਾਵਰ ਵੀ ਲਾ ਗਏ ਕੁਝ ਫੁੱਲ ਖਿੜਦੇ hamlaavar vi laa gaye kujh phull khiDde Even the invaders bestowed their aromatic flowers
ਕਮਾਇਆ ਨਾਮ ਜਿਸ ਨੇ ਕਿਸੇ ਹੋਰ ਜ਼ਬਾਨ ਤੋਂ kamaaya naam jis ne kise hor zabaan toN Which reaped its name from another tongue
ਵੰਡ ਗਈ ਇੱਕ ਲਕੀਰ ਉਸ ਪੰਜਾਬੀ ਦੇ ਬਾਗ ਨੂੰ vand gayi ikk lakeer os punjabi de baag nooN That garden of Punjabi got bisected by a mere streak
ਨਾ ਜ਼ਾਤ ਦੀ ਬੋਲੀ, ਨਾ ਬੋਲੀ ਦੀ ਕੋਈ ਜ਼ਾਤ na zaat di boli, na boli di koi zaat Vernaculars don’t belong to creeds, nor do they have their own caste
ਫੇਰ ਵੀ ਸਾਡੀ ਗੁਰੂ ਤੇ ਲਹਿੰਦੇ ਦੀ ਸ਼ਾਹ ਮਾਤ fer vi saaDi guru te lahinde di shaah maat We still accepted Gur(mukhi) as our mother, while the West (Punjab) got Shah(mukhi)
ਕਿਹੜੀ ਸੱਚੀ ਕਿਹੜੀ ਝੂਠੀ ਜਾਣੇ ਨਾਨਕ ਫ਼ਰੀਦ ਆਪ kehDi sachchi kehDi jhooThi jaane nanak farid aap Let Nanak and Farid adjudge which is bona fide and which not
ਕਲਮ ਬਦਲੀ ਨਿਰੀ, ਮੁਖੋਂ ਗੱਲ ਤਾਂ ਨਿਕਲੇ ਸਮਾਨ kalam badli niri, mukhoN gall taaN nikle samaan Only the pencraft is different, but the parlance is the same
Write a comment ...