Meri gall hoi ohde naal...

ਮੇਰੀ ਗੱਲ ਹੋਈ ਉਹਦੇ ਨਾਲ...
meri gall hoi ohde naal...
I got to talk to her...

ਸਿੱਧਾ ਨਹੀਂ ਸੀ ਰਾਹ ਉਹਨੂੰ ਮਿਲਣ ਦਾ ਪਹਿਲੀ ਵਾਰ
siddhaa nahiN si raah ohnu milan da pehli vaar
Meeting up with her wasn’t all plain sailing the first time

ਦੂਰੋਂ ਹੀ ਸਾਹ ਚੜ੍ਹਾ ਦਿੰਦੀ ਹੈ, ਧੜਕਣ ਵਧਾ ਦਿੰਦੀ ਹੈ
dooron hi saah chaDhaa dendi hai, dhaDkan vadhaa dendi hai
She gives you butterflies and gets your heart to skip a beat even before you get to see her

ਲੇਕਿਨ ਠੰਡ ਜਿਹੀ ਪੈ ਜਾਂਦੀ ਹੈ ਉਹਦੀ ਸਾਦੀ ਸੀਰਤ ਵੇਖਦੇ ਸਾਰ
lekin ThanD jehi pai jaandi hai ohdi saadi seerat vekhde saar
But her tranquil presence quickly settles your nerves

ਹਾਕਾਂ ਮਾਰਦੀ ਹੈ ਨਾ ਉੱਚੀਆਂ ਉਫਾਨਾਂ, ਹੌਲੇ ਬੋਲਦੀ ਹੈ
haakaaN maardi hai na uchiyaaN ufanaaN, haule boldi hai
She doesn’t yell nor is she stormy, she whispers

ਕੰਨ ਲਾ ਕੇ, ਸਾਹ ਰੋਕ ਕੇ ਸੁਣਨੀ ਪੈਂਦੀ ਹੈ ਉਹਦੀ ਆਵਾਜ਼
kann laa ke, saah rok ke sun'ni paindi hai ohdi awaaz
You must hold your breath to hear her quiet murmur

ਕਹਿੰਦੀ ਹੈ ਜਾਣਦੀ ਹੈ ਕਈ ਕਿਸ਼ਤੀਆਂ ਚਲਾਉਣ ਵਾਲਿਆਂ ਨੂੰ
kehndi hai jaandi hai kai kishtiyaaN chalaun waleyaan nooN
She says she knows a lot of boat rowers

ਪਰ ਉੱਤੇ ਬੈਠੀ ਸਵਾਰੀ ਰੋਜ਼ ਬਦਲ ਜਾਂਦੀ ਹੈ
par utte baiThi savaari roz badal jaandi hai
But the sightseers on those boats change day after day

ਗਾਉਂਦੀ ਵੀ ਹੈ, ਆਰਤੀ ਤੇ ਸ਼ਬਦ ਤੇ ਅਜ਼ਾਨ ਵੀ ਨਿੱਤ
gaundi vi hai, aarti te shabad te azaan vi nitt
She even chants every morning, arti, shabad, and azaan

ਤੇ ਥੱਕ ਜਾਵੇ ਤੇ ਅੱਖਾਂ ਮੀਚ ਤੇਜ਼ ਧੁੱਪ ਸੇਕ ਲੈਂਦੀ ਹੈ
te thakk jaave te akkhaaN meech tez dhupp sek lendi hai
And when she wants to unwind, she soaks up the bright sun with her eyes shut 

ਰਾਤ ਆਵੇ ਤੇ ਤਾਰਿਆਂ ਨੂੰ ਸਮੇਟੇ ਲਿਸ਼ਕਾਰੇ ਮਾਰਦੀ ਹੈ ‘ਮਾਲ’ ਦੇ ਕਿਨਾਰੇ
raat aave te taareyaN nooN sameTe lishkaare maardi hai ‘mall’ de kinaare
When the night falls, she shimmers like the stars, by the ‘Mall’

ਅੱਠ ਮੌਸਮ ਦੀ ਦਿਸਦੀ ਹੈ ਅੱਠਾਂ ਪਹਿਰਾਂ ਵਿਚ
aTh mausam di disdi hai aThaN pehraaN vich
Around the clock she can don twelve different moods

ਅੱਠਾਂ ਪਹਿਰਾਂ ਜੀ ਕਰਦਾ ਨਜ਼ਰਾਂ ਟਿਕੀਆਂ ਰਹਿਣ ਤੇ ਉਹ ਬਸ ਬੋਲੀ ਜਾਵੇ
aThaN pehraaN jee kardaa nazraan tikiyaaN rehn te oh bas boli jaave
Around the clock, one wishes to gaze at her as she goes on and on

ਗੱਲ ਹੋਈ ਮੇਰੀ ਇੱਕ ‘ਨੈਨੀ’ ਨਾਂ ਦੀ ‘ਤਾਲ’ ਨਾਲ
gall hoi meri ikk ‘naini’ naaN di ‘taal’ naal
I got to talk to a ‘Tal’ named ‘Naini’

ਵੇਖਣ ਉਹਨੂੰ ਬਥੇਰੇ ਆਉਂਦੇ ਨੇ, ਪਰ ਸੁਣਨ ਵਾਲੇ ਵਿਰਲੇ ਹੀ ਨੇ
vekhan ohnu bathere aunde ne, par sunan waale virle hi ne
Many come over to behold her, but not many lend an ear

Write a comment ...

Karandeep Singh

Show your support

If you like what you're reading, consider contributing. If not, go ahead and hit follow, that won't cost you anything!

Write a comment ...

Karandeep Singh

Obsessed with films and tech, in that order. A writer, though a really slow one.